32.1 C
Chandigarh
Sunday, October 17, 2021
HomePunjabi Newsਸ਼ੇਅਰ ਬਾਜ਼ਾਰ ’ਚ ਟੁੱਟੇ ਰਿਕਾਰਡ

ਸ਼ੇਅਰ ਬਾਜ਼ਾਰ ’ਚ ਟੁੱਟੇ ਰਿਕਾਰਡ

Share Market Updates: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਕਾਇਮ ਹੈ। ਨਿਫਟੀ ਤੇ ਸੈਂਸੈਕਸ ਅੱਜ ਫਿਰ ਤੋਂ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਏ ਹਨ। ਅੱਜ ਸੈਂਸੈਕਸ ਤੇ ਨਿਫਟੀ ਰਿਕਾਰਡ ਉੱਚਾਈ ਤੇ ਖੁੱਲ੍ਹੇ ਅਤੇ ਆਈਟੀ ਸ਼ੇਅਰਾਂਚ ਮਜ਼ਬੂਤ ਕਾਰੋਬਾਰ ਦੇਖਣ ਨੂੰ ਮਿਲਿਆ, ਜਿਸ ਚ ਇਨਫੋਸਿਸ ਤੇ ਵਿਪਰੋ ਸਿਖਰਤੇ ਹਨ। ਜਨਤਕ ਖੇਤਰ ਦੇ (ਪੀਐਸਯੂ) ਬੈਂਕਾਂ, ਰਿਐਲਟੀ ਤੇ ਆਈਟੀ ਬਾਜ਼ਾਰਾਂ ਦੀ ਲੀਡ ਕਰ ਰਹੇ ਹਨ। ਇਸ ਦੇ ਨਾਲ ਹੀ ਸੈਂਸੈਕਸ 61000 ਨੂੰ ਪਾਰ ਕਰ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਸੈਂਸੈਕਸ 61000 ਨੂੰ ਪਾਰ ਕਰ ਗਿਆ ਹੈ।

ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸੈਂਸੈਕਸ ਨੇ ਪਹਿਲੀ ਵਾਰ 61000 ਦਾ ਅੰਕੜਾ ਪਾਰ ਕੀਤਾ ਹੈ। ਫਿਲਹਾਲ ਸੈਂਸੈਕਸ 316 ਅੰਕਾਂ ਦੀ ਛਾਲ਼ ਨਾਲ 61,055 ‘ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ ਵੀ 100 ਅੰਕਾਂ ਦੇ ਵਾਧੇ ਨਾਲ 18,260 ‘ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਤੇ ਨਿਫਟੀ ਅੱਜ ਰਿਕਾਰਡ ਪੱਧਰ ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ।

ਹਰੇ ਵਿੱਚ ਖੁੱਲ੍ਹਾ ਬਾਜ਼ਾਰ

ਭਾਰਤ ਵਿੱਚ ਬੈਂਚਮਾਰਕ ਸੂਚਕ–ਅੰਕ ਸਕਾਰਾਤਮਕ ਗਲੋਬਲ ਸੰਕੇਤਾਂ ਨਾਲ ਵੀਰਵਾਰ ਨੂੰ ਹਰੇ ਰੰਗ ਵਿੱਚ ਖੁੱਲ੍ਹੇ ਹਨ। ਸੈਂਸੈਕਸ ਅੱਜ 373.99 ਅੰਕਾਂ ਦੇ ਵਾਧੇ ਨਾਲ 61,111.04 ‘ਤੇ ਖੁੱਲ੍ਹਿਆ। ਦੂਜੇ ਪਾਸੇ ਨਿਫਟੀ 111.10 ਦੇ ਵਾਧੇ ਨਾਲ 18,272.85 ‘ਤੇ ਖੁੱਲ੍ਹਿਆ। ਬੁੱਧਵਾਰ ਨੂੰ ਮੁੱਖ ਤੌਰ ਤੇ ਆਟੋ ਸਟਾਕਸ ਦੁਆਰਾ ਸੰਚਾਲਿਤ ਰਿਕਾਰਡ ਵਾਧੇ ਦੇ ਨਾਲ ਬਾਜ਼ਾਰ ਬੰਦ ਹੋਏ।

ਇਸ ਦੇ ਨਾਲ ਹੀ ਕੰਪਨੀਆਂ ਲਗਾਤਾਰ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕਰ ਰਹੀਆਂ ਹਨ। ਅੱਜ ਵੀ ਬਹੁਤ ਸਾਰੀਆਂ ਕੰਪਨੀਆਂ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕਰਨ ਜਾ ਰਹੀਆਂ ਹਨ। ਸੈਂਚੁਰੀ ਟੈਕਸਟਾਈਲ ਐਂਡ ਇੰਡਸਟਰੀਜ਼, ਸਾਇਏਂਟ, ਡੈਨ ਨੈਟਵਰਕਸ, ਐਚਸੀਐਲ ਟੈਕਨਾਲੌਜੀਜ਼ ਤੇ ਇੰਡੀਬੂਲਸ ਰੀਅਲ ਅਸਟੇਟ ਸਮੇਤ ਕੰਪਨੀਆਂ ਆਪਣੇ ਸਤੰਬਰ ਤਿਮਾਹੀ ਦੇ ਨਤੀਜੇ ਅੱਜ ਜਾਰੀ ਕਰਨਗੀਆਂ।

ਇਹ ਵੀ ਪੜ੍ਹੋ:

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/retailer/

https://apps.apple.com/in/app/811114904

Supply hyperlink

RELATED ARTICLES

LEAVE A REPLY

Please enter your comment!
Please enter your name here

- Advertisment -

Most Popular