16.7 C
Chandigarh
Wednesday, December 1, 2021
HomePunjabi Newsਪੰਜਾਬ 'ਚ ਘੱਟ ਦਰਾਂ ਵਾਲੇ ਬਿਜਲੀ ਬਿੱਲ

ਪੰਜਾਬ ‘ਚ ਘੱਟ ਦਰਾਂ ਵਾਲੇ ਬਿਜਲੀ ਬਿੱਲ

Punjab Electrical energy Payments: ਚੰਡੀਗੜ੍ਹ: ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਸੂਬੇ ਦੇ ਘਰੇਲੂ ਬਿਜਲੀ ਖਪਤਕਾਰਾਂ (Punjab electrical energy shoppers) ਦੇ ਬਿੱਲ ਅੱਜ ਤੋਂ ਘੱਟ ਦਰ ਨਾਲ ਆਉਣਗੇ। ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਨੇ ਹਾਲ ਹੀ ਵਿੱਚ ਸੂਬੇ ਚ ਬਿਜਲੀ ਦਰਾਂ ਚ ਕਟੌਤੀ (discount in energy tariff) ਦਾ ਐਲਾਨ ਕੀਤਾ ਸੀ। ਪਾਵਰਕੌਮ ਨੇ ਇਹ ਦਰਾਂ ਲਾਗੂ ਕਰ ਦਿੱਤੀਆਂ ਹਨ। ਇਸ ਨਾਲ ਸੂਬੇ ਦੇ ਘਰੇਲੂ ਬਿਜਲੀ ਖਪਤਕਾਰਾਂ ਦੇ ਬਿੱਲਾਂ ਚ ਕਮੀ ਆਵੇਗੀ।

ਪਾਵਰਕੌਮ ਦੇ ਸੀਐਮਡੀ ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 1 ਤੋਂ 23 ਨਵੰਬਰ ਤਕ ਪੁਰਾਣੀਆਂ ਦਰਾਂ ਤੇ ਬਿਜਲੀ ਦੇ ਬਿੱਲ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਉਹ ਇਹ ਬਿੱਲ ਅਦਾ ਕਰਨ ਦੇਣ। ਬਿਜਲੀ ਦੀਆਂ ਪੁਰਾਣੀਆਂ ਤੇ ਨਵੀਆਂ ਦਰਾਂ ਚ ਅੰਤਰ ਦੇ ਹਿਸਾਬ ਨਾਲ ਵਾਧੂ ਰਕਮ ਅਗਲੇ ਬਿੱਲ ਚ ਐਡਜਸਟ ਕੀਤੀ ਜਾਵੇਗੀ।

ਮੰਗਲਵਾਰ ਨੂੰ ਪਾਵਰਕੌਮ ਦੇ ਚੀਫ਼ ਇੰਜਨੀਅਰ (ਕਮਰਸ਼ੀਅਲ) ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਬੁੱਧਵਾਰ ਤੋਂ ਖਪਤਕਾਰਾਂ ਨੂੰ ਘੱਟ ਦਰ ਤੇ ਬਿਜਲੀ ਦੇ ਬਿੱਲ ਮਿਲਣਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨ ਅਨੁਸਾਰ ਸੂਬੇ ਦੇ 69 ਲੱਖ ਖਪਤਕਾਰਾਂ ਨੂੰ 1 ਨਵੰਬਰ 2021 ਤੋਂ ਘਟੀਆਂ ਬਿਜਲੀ ਦਰਾਂ ਦਾ ਲਾਭ ਮਿਲੇਗਾ।

ਪਾਵਰਕੌਮ ਨੇ ਪੰਜਾਬ ਸਰਕਾਰ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ 7 ਕਿਲੋਵਾਟ ਤਕ ਲੋਡ ਵਾਲੀ ਸਸਤੀ ਬਿਜਲੀ ਦੇਣ ਦੇ ਫ਼ੈਸਲੇ ਨੂੰ ਲਾਗੂ ਕਰ ਦਿੱਤਾ ਹੈ। ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਹੈ। ਹਾਲਾਂਕਿ ਬਿਜਲੀ ਦਰਾਂ ਚ ਇਸ ਕਟੌਤੀ ਦਾ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ।

2 ਕਿਲੋਵਾਟ ਲੋਡ ਤਕ ਕੁਨੈਕਸ਼ਨ (ਦਰ ਪ੍ਰਤੀ ਯੂਨਿਟ ਰੁਪਏ ਵਿੱਚ)

ਯੂਨਿਟ ਪੁਰਾਣੀ ਦਰ ਨਵੀਂ ਦਰ

1-100 4.19 1.19

101-300 7.01 4.01

301 ਤੋਂ ਵੱਧ 8.76 5.76

2 ਕਿਲੋਵਾਟ ਤੋਂ ਵੱਧ ਤੇ 7 ਕਿਲੋਵਾਟ ਲੋਡ ਤਕ ਦਾ ਕੁਨੈਕਸ਼ਨ (ਦਰ ਪ੍ਰਤੀ ਯੂਨਿਟ ਰੁਪਏ ਵਿੱਚ)

ਯੂਨਿਟ ਪੁਰਾਣੀ ਦਰ ਨਵੀਂ ਦਰ

1-100 4.49 1.49

101-300 7.01 4.01

301 ਤੋਂ ਵੱਧ 8.76 5.76

ਇਹ ਵੀ ਪੜ੍ਹੋ: Coronavirus Circumstances At present: ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 9 ਹਜ਼ਾਰ 283 ਨਵੇਂ ਮਾਮਲੇ ਦਰਜ, 437 ਦੀ ਮੌਤ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/retailer/

https://apps.apple.com/in/app/811114904

Supply hyperlink

RELATED ARTICLES

LEAVE A REPLY

Please enter your comment!
Please enter your name here

- Advertisment -

Most Popular