32.1 C
Chandigarh
Thursday, October 28, 2021
HomePunjabi Newsਨਵਜੋਤ ਸਿੱਧੂ ਦੇ ਅਸਤੀਫ਼ੇ ਤੇ ਸਸਪੈਂਸ ਜਾਰੀ, ਹਰੀਸ਼ ਰਾਵਤ ਬੋਲੇ ਕੱਲ੍ਹ ਸਥਿਤੀ...

ਨਵਜੋਤ ਸਿੱਧੂ ਦੇ ਅਸਤੀਫ਼ੇ ਤੇ ਸਸਪੈਂਸ ਜਾਰੀ, ਹਰੀਸ਼ ਰਾਵਤ ਬੋਲੇ ਕੱਲ੍ਹ ਸਥਿਤੀ ਹੋਏਗੀ ਸਪਸ਼ੱਟ

ਨਵੀਂ ਦਿੱਲੀ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਲਈ ਏਆਈਸੀਸੀ ਦਫ਼ਤਰ ਪਹੁੰਚੇ ਸੀ।ਦੋਨੋਂ ਕਾਂਗਰਸੀ ਆਗੂ ਪੰਜਾਬ ਕਾਂਗਰਸ ਨਾਲ ਸਬੰਧਤ ਸੰਗਠਨਾਤਮਕ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਮਗਰੋਂ ਬਾਹਰ ਆਏ।ਇਸ ਦੌਰਾਨ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਸਸਪੈਂਸ ਜਾਰੀ ਹੈ। ਅਸਤੀਫ਼ਾ ਦੇਣ ਮਗਰੋਂ ਸਿੱਧੂ ਦੀ ਹਾਈ ਕਮਾਨ ਨਾਲ ਇਹ ਪਹਿਲੀ ਮੁਲਾਕਾਤ ਸੀ।

ਹਰੀਸ਼ ਰਾਵਤ ਨੇ ਕਿਹਾ, “ਨਵਜੋਤ ਸਿੱਧੂ ਨੇ ਸਪਸ਼ਟ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦਾ ਫੈਸਲਾ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਨਿਰਦੇਸ਼ ਸਪਸ਼ੱਟ ਹਨ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਸੰਗਠਨਾਤਮਕ ਢਾਂਚਾ ਕਾਇਮ ਕਰਨਾ ਚਾਹੀਦਾ ਹੈ। ਇਸਦਾ ਭਲਕੇ ਐਲਾਨ ਕੀਤਾ ਜਾਵੇਗਾ।”

 

 

ਉਧਰ ਨਵਜਤੋ ਸਿੱਧੂ ਨੇ ਕਿਹਾ, “ਮੈਂ ਪਾਰਟੀ ਹਾਈ ਕਮਾਂਡ ਨੂੰ ਪੰਜਾਬ ਅਤੇ ਪੰਜਾਬ ਕਾਂਗਰਸ ਬਾਰੇ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ। ਮੈਨੂੰ ਕਾਂਗਰਸ ਪ੍ਰਧਾਨ, ਪ੍ਰਿਯੰਕਾ ਜੀ ਅਤੇ ਰਾਹੁਲ ਜੀ ‘ਤੇ ਪੂਰਾ ਵਿਸ਼ਵਾਸ ਹੈ। ਉਹ ਜੋ ਵੀ ਫੈਸਲਾ ਲੈਣਗੇ, ਉਹ ਕਾਂਗਰਸ ਅਤੇ ਪੰਜਾਬ ਦੀ ਬਿਹਤਰੀ ਲਈ ਹੋਵੇਗਾ। ਮੈਂ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗਾ।”

 

 

Supply hyperlink

RELATED ARTICLES

LEAVE A REPLY

Please enter your comment!
Please enter your name here

- Advertisment -

Most Popular