15.7 C
Chandigarh
Tuesday, December 7, 2021
HomePunjabi Newsਡੀਜ਼ਲ ਕਾਰ ਨੂੰ ਬਣਾਓ ਇਲੈਕਟ੍ਰਿਕ

ਡੀਜ਼ਲ ਕਾਰ ਨੂੰ ਬਣਾਓ ਇਲੈਕਟ੍ਰਿਕ

ਨਵੀਂ ਦਿੱਲੀ: ਹਾਲਾਂਕਿ ਇਹ ਖਬਰ ਦਿੱਲੀ ਵਾਸੀਆਂ ਲਈ ਹੈ ਪਰ ਕੰਮ ਤੁਹਾਡੇ ਕੰਮ ਵੀ ਆ ਜਾਵੇਗੀ। ਜੇਕਰ ਤੁਸੀਂ ਦਿੱਲੀ ਵਿੱਚ ਰਹਿੰਦੇ ਹੋ ਤੇ ਤੁਹਾਡੇ ਕੋਲ 10 ਸਾਲ ਪੁਰਾਣੀ ਡੀਜ਼ਲ ਕਾਰ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਦਰਅਸਲ, ਦਿੱਲੀ ਸਰਕਾਰ ਨੇ 10 ਸਾਲ ਪੁਰਾਣੇ ਡੀਜ਼ਲ ਵਾਹਨ ਨੂੰ ਇਲੈਕਟ੍ਰਿਕ ਵਿੱਚ ਬਦਲਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਯਾਨੀ ਤੁਹਾਨੂੰ ਕਾਰ ਵੇਚਣ ਜਾਂ ਸਕਰੈਪ ਵਿੱਚ ਦੇਣ ਦੀ ਲੋੜ ਨਹੀਂ। ਦਿੱਲੀ ਸਰਕਾਰ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ਚ ਬਦਲਣ ਦੀ ਲਾਗਤ ਤੇ ਵੀ ਸਬਸਿਡੀ ਦੇਵੇਗੀ।

3 ਲੱਖ ਤੋਂ ਵੱਧ ਪੁਰਾਣੀ ਡੀਜ਼ਲ ਕਾਰਾਂ

ਦਿੱਲੀ ਵਿੱਚ ਕਰੀਬ 38 ਲੱਖ ਪੁਰਾਣੇ ਵਾਹਨ ਹਨ। ਇਨ੍ਹਾਂ ਵਿੱਚੋਂ 35 ਲੱਖ ਪੈਟਰੋਲ ਤੇ 3 ਲੱਖ ਡੀਜ਼ਲ ਵਾਹਨ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਵਾਹਨ ਦਿੱਲੀ ਦੀਆਂ ਸੜਕਾਂ ਤੇ ਨਹੀਂ ਚਲਾਏ ਜਾ ਸਕਦੇ ਹਨ। ਐਨਜੀਟੀ ਨੇ ਰਾਜਧਾਨੀ ਵਿੱਚ 10 ਸਾਲ ਜਾਂ ਇਸ ਤੋਂ ਵੱਧ ਪੁਰਾਣੀਆਂ ਡੀਜ਼ਲ ਕਾਰਾਂ ਤੇ 15 ਸਾਲ ਜਾਂ ਇਸ ਤੋਂ ਵੱਧ ਪੁਰਾਣੇ ਪੈਟਰੋਲ ਵਾਹਨਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਅਜਿਹੇ ਚ ਦਿੱਲੀ ਸਰਕਾਰ ਨੇ ਡੀਜ਼ਲ ਵਾਹਨਾਂ ਦੇ ਸਾਹਮਣੇ ਇਲੈਕਟ੍ਰਿਕ ਦਾ ਨਵਾਂ ਵਿਕਲਪ ਖੋਲ੍ਹ ਦਿੱਤਾ ਹੈ।

ਫਿਲਹਾਲ, ਦਿੱਲੀ ਸਰਕਾਰ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਣ ਲਈ ਕਿੰਨੀ ਸਬਸਿਡੀ ਦੇਵੇਗੀ। ਇਸ ਸਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਕੰਮ ਤੇ 4 ਤੋਂ 5 ਲੱਖ ਰੁਪਏ ਖਰਚ ਹੁੰਦੇ ਹਨ ਪਰ ਜਦੋਂ ਕਈ ਕੰਪਨੀਆਂ ਇਹ ਕੰਮ ਕਰਨ ਲੱਗ ਜਾਂਦੀਆਂ ਹਨ ਤਾਂ ਲਾਗਤ ਘੱਟ ਆ ਸਕਦੀ ਹੈ।

ਈਂਧਨ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਣ ਵਿੱਚ ਸ਼ਾਮਲ ਜ਼ਿਆਦਾਤਰ ਕੰਪਨੀਆਂ ਹੈਦਰਾਬਾਦ ਵਿੱਚ ਹਨ। ਇਟਾਰੀਓ (etrio) ਅਤੇ ਨਾਰਥਵੇਮਸ (northwayms) ਇਨ੍ਹਾਂ ਵਿੱਚੋਂ ਪ੍ਰਮੁੱਖ ਹਨ। ਇਹ ਦੋਵੇਂ ਕੰਪਨੀਆਂ ਕਿਸੇ ਵੀ ਪੈਟਰੋਲ ਜਾਂ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਦੀਆਂ ਹਨ। ਤੁਸੀਂ ਵੈਗਨਆਰ, ਆਲਟੋ, ਡਿਜ਼ਾਇਰ, ਆਈ 10, ਸਪਾਰਕ ਜਾਂ ਕਿਸੇ ਹੋਰ ਪੈਟਰੋਲ ਜਾਂ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਵਿੱਚ ਬਦਲ ਸਕਦੇ ਹੋ।

ਕਾਰਾਂ ਵਿੱਚ ਵਰਤੀ ਜਾਣ ਵਾਲੀ ਇਲੈਕਟ੍ਰਿਕ ਕਿੱਟ ਲਗਪਗ ਇੱਕੋ ਜਿਹੀ ਹੈ। ਹਾਲਾਂਕਿ, ਰੇਂਜ ਤੇ ਪਾਵਰ ਵਧਾਉਣ ਲਈ, ਬੈਟਰੀ ਤੇ ਮੋਟਰ ਵਿੱਚ ਅੰਤਰ ਹੋ ਸਕਦਾ ਹੈ। ਤੁਸੀਂ ਇਨ੍ਹਾਂ ਕੰਪਨੀਆਂ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸੰਪਰਕ ਕਰ ਸਕਦੇ ਹੋ। ਇਹ ਕੰਪਨੀਆਂ ਇਲੈਕਟ੍ਰਿਕ ਕਾਰਾਂ ਵੀ ਵੇਚਦੀਆਂ ਹਨ।

ਕਿਸੇ ਵੀ ਕਾਰ ਨੂੰ ਇਲੈਕਟ੍ਰਾਨਿਕ ਕਾਰ ਵਿੱਚ ਬਦਲਣ ਲਈ ਮੋਟਰ, ਕੰਟਰੋਲਰ, ਰੋਲਰ ਤੇ ਬੈਟਰੀ ਦੀ ਵਰਤੋਂ ਕੀਤੀ ਜਾਂਦੀ ਹੈ। ਕਾਰ ਦੀ ਕੀਮਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਾਰ ਵਿਚ ਕਿੰਨੀ kWh ਦੀ ਬੈਟਰੀ ਅਤੇ ਕਿੰਨੀ kWh ਦੀ ਮੋਟਰ ਲਗਾਉਣਾ ਚਾਹੁੰਦੇ ਹੋ, ਕਿਉਂਕਿ ਇਹ ਦੋਵੇਂ ਹਿੱਸੇ ਕਾਰ ਦੀ ਪਾਵਰ ਅਤੇ ਰੇਂਜ ਨਾਲ ਸਬੰਧਤ ਹਨ।

ਉਦਾਹਰਣ ਵਜੋਂ, ਲਗਪਗ 20 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਅਤੇ 12 ਕਿਲੋਵਾਟ ਦੀ ਲਿਥੀਅਮਆਇਨ ਬੈਟਰੀ ਦੀ ਕੀਮਤ ਲਗਭਗ 4 ਲੱਖ ਰੁਪਏ ਹੈ। ਇਸੇ ਤਰ੍ਹਾਂ ਜੇਕਰ ਬੈਟਰੀ 22 ਕਿਲੋਵਾਟ ਦੀ ਹੋਵੇਗੀ ਤਾਂ ਇਸ ਦੀ ਕੀਮਤ ਕਰੀਬ 5 ਲੱਖ ਰੁਪਏ ਹੋਵੇਗੀ।

ਇਹ ਵੀ ਪੜ੍ਹੋRetirement Pension: ਲੰਮੇ ਸਮੇਂ ਤੱਕ ਨੌਕਰੀ ਕਰਨ ਵਾਲਿਆਂ ਨੂੰ ਸਰਕਾਰ ਦੇ ਸਕਦੀ ਖੁਸ਼ਖਬਰੀ! ਪੀਐਮ ਮੋਦੀ ਦੀ ਆਰਥਿਕ ਸਲਾਹਕਾਰ ਕਮੇਟੀ ਦਾ ਪ੍ਰਸਤਾਵ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/retailer/

https://apps.apple.com/in/app/811114904

Automotive mortgage Data:
Calculate Automotive Mortgage EMI

Supply hyperlink

RELATED ARTICLES

LEAVE A REPLY

Please enter your comment!
Please enter your name here

- Advertisment -

Most Popular