17.5 C
Chandigarh
Wednesday, December 1, 2021
HomePunjabi Newsਕਿਸਾਨਾਂ ਦੀ ਮੋਦੀ ਸਰਕਾਰ ਨੂੰ ਦੋਟੁੱਕ

ਕਿਸਾਨਾਂ ਦੀ ਮੋਦੀ ਸਰਕਾਰ ਨੂੰ ਦੋਟੁੱਕ

Farmers Protest Accomplished 1 12 months: ਅੱਜ ਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦਾ ਇੱਕ ਸਾਲ ਪੂਰਾ ਹੋਣ ‘ਤੇ ਗਾਜ਼ੀਪੁਰ, ਸਿੰਘੂ ਤੇ ਟਿੱਕਰੀ ਬਾਰਡਰਾਂ ‘ਤੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਹਰਿਆਣਾ ਦੇ ਬਹਾਦੁਰਗੜ੍ਹ ‘ਚ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਪਹਿਲੀ ਵਰ੍ਹੇਗੰਢ ‘ਤੇ ‘ਕਿਸਾਨ ਮਹਾਪੰਚਾਇਤ’ ਕੀਤੀ।

ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਤੇ ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਅੰਦੋਲਨ ਖਤਮ ਕਰਨ ਦੀ ਕੋਈ ਯੋਜਨਾ ਨਹੀਂ। ਟਿਕੈਤ ਨੇ ਕਿਹਾ, ‘ਇਸ ਸਮੇਂ ਅੰਦੋਲਨ ਚੱਲ ਰਿਹਾ ਹੈ। ਜੇਕਰ ਕੇਂਦਰ ਸਰਕਾਰ ਗੱਲਬਾਤ ਕਰੇਗੀ ਤਾਂ ਹੀ ਅੱਗੇ ਦਾ ਹੱਲ ਲੱਭਿਆ ਜਾਵੇਗਾ। ਸਰਕਾਰ ਬਿਲਕੁਲ ਵੀ ਗੱਲ ਨਹੀਂ ਕਰਨਾ ਚਾਹੁੰਦੀ ਤੇ ਬਿਨਾਂ ਗੱਲ ਤੋਂ ਹੱਲ ਕਿਵੇਂ ਲੱਭਿਆ ਜਾ ਸਕਦਾ ਹੈ?

‘ਏਬੀਪੀ ਨਿਊਜ਼’ ਨਾਲ ਖਾਸ ਗੱਲਬਾਤ ‘ਚ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਨਹੀਂ ਆਉਂਦਾ, ਅੰਦੋਲਨ ‘ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਪਿੱਛੇ ਨਹੀਂ ਹਟਾਂਗੇ। ਅੰਦੋਲਨ ਦੌਰਾਨ ਮਰਨ ਵਾਲੇ 750 ਕਿਸਾਨਾਂ ਮੌਤ ਹੋਈ ਉਸ ਦੀ ਜਿੰਮੇਵਾਰੀ, ਐਮਐਸਪੀ ‘ਤੇ ਗਾਰੰਟੀ ਕਾਨੂੰਨ, ਕੇਂਦਰੀ ਰਾਜ ਮੰਤਰੀ ਅਜੈ ਟੈਣੀ ਦੀ ਬਰਖਾਸਗੀ ਤੇ ਕਿਸਾਨਾਂ ‘ਤੇ ਕੇਸ, ਸਰਕਾਰ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ ਦੇਵੇ। ਸਾਡੀ ਮੰਗ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਗਾਰੰਟੀ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੇ ਬੈਰੀਕੇਡ ਕਿਉਂ ਲਗਾਏ ਹਨ? ਅਸੀਂ ਟਰੈਕਟਰ ਰੈਲੀ ਕਰਾਂਗੇ। 29 ਨਵੰਬਰ ਨੂੰ ਇੱਥੋਂ 30 ਟਰੈਕਟਰ ਜਾਣਗੇ।

ਇਸ ਦੌਰਾਨ ਯੋਗੇਂਦਰ ਯਾਦਵ ਨੇ ਕਿਹਾ, ‘ਸਾਨੂੰ ਉਹ ਤੋਹਫ਼ਾ ਦਿਓ ਜੋ ਅਸੀਂ ਮੰਗ ਰਹੇ ਹਾਂ। MSP ਦਾ ਕਾਨੂੰਨ ਦਿਓ। ਐਮਐਸਪੀ ਦਾ ਸਵਾਲ ਕਰੋੜਾਂ ਕਿਸਾਨਾਂ ਦੇ ਵਜ਼ੂਦ ਦਾ ਸਵਾਲ ਹੈ। ਅੰਨਦਾਤਿਆਂ ਦੇ ਢਿੱਡ ਦਾ ਸਵਾਲ ਹੈ। ਅਸੀਂ ਸੰਘਰਸ਼ ਨਹੀਂ ਛੱਡ ਸਕਦੇ ਪਰ ਇਹ ਕਿਹੋ ਜਿਹਾ ਹੋਵੇਗਾ, ਇਸ ਬਾਰੇ ਬਾਅਦ ਵਿੱਚ ਚਰਚਾ ਕੀਤੀ ਜਾਵੇਗੀ। ਐਮਐਸਪੀ ਦਾ ਸਵਾਲ ਨਹੀਂ ਛੱਡਾਂਗੇ। ਅਸੀਂ ਚਾਹੁੰਦੇ ਹਾਂ ਕਿ ਜੇਕਰ 1940 ਰੁਪਏ ਝੋਨੇ ‘ਤੇ MSP ਹੈ ਤਾਂ ਕਿਸਾਨ ਨੂੰ ਮਿਲਣਾ ਚਾਹੀਦਾ ਹੈ। ਕਿਸਾਨ ਨੂੰ ਕਾਨੂੰਨੀ ਹੱਕ ਮਿਲਣਾ ਚਾਹੀਦਾ ਹੈ।

Supply hyperlink

RELATED ARTICLES

LEAVE A REPLY

Please enter your comment!
Please enter your name here

- Advertisment -

Most Popular