13.1 C
Chandigarh
Tuesday, December 7, 2021
HomePunjabi Newsਅੰਮ੍ਰਿਤ ਮਾਨ ਦੀ ਬੱਬਰ

ਅੰਮ੍ਰਿਤ ਮਾਨ ਦੀ ਬੱਬਰ

ਚੰਡੀਗੜ੍ਹ: ਅੰਮ੍ਰਿਤ ਮਾਨ ਸਟਾਰਰ ਫਿਲਮ ਬੱਬਰਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਹਿਲਾਂ ਸੰਗੀਤ ਨਿਰਦੇਸ਼ਕ ਦੇਸੀ ਕਰੂ ਨਾਲ ਕਲਾਕਾਰ ਦੇ ਸਹਿਯੋਗ ਕਾਰਨ ਤੇ ਫਿਰ ਇਸ ਦੇ ਟਾਈਟਲ ਕਰਕੇ। ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਇਸ ਫਿਲਮ ਦਾ ਪਹਿਲਾਂ ਨਾਂ ਹਾਕਮਰੱਖਣ ਦਾ ਫੈਸਲਾ ਕੀਤਾ ਗਿਆ ਸੀ ਪਰ ਬਾਅਦ ਚ ਨਿਰਮਾਤਾਵਾਂ ਨੇ ਫਿਲਮ ਦਾ ਨਾਂ ਬਦਲ ਕੇ ਬੱਬਰਰੱਖਣ ਦਾ ਫੈਸਲਾ ਕੀਤਾ।The Bamb Beats ਤੇ Desi Crew ਦਾ ਇਹ ਇੱਕਠਿਆਂ ਪਹਿਲਾ ਪ੍ਰੋਡਕਸ਼ਨ ਪ੍ਰੋਜੈਕਟ ਹੈ ਜੋ 11 ਮਾਰਚ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ। ਅਮਰ ਹੁੰਦਲ ਵੱਲੋਂ ਡਾਇਰੈਕਟਿਡ ਤੇ ਲਿਖੀ ਗਈ ਇਸ ਫਿਲਮ ਵਿੱਚ ਅੰਮ੍ਰਿਤ ਮਾਨ ਲੀਡ ਰੋਲ ਚ ਯਾਨੀ ਬੱਬਰਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਹਾਲ ਹੀ ਚ ਰਿਲੀਜ਼ ਹੋਈ ਵਾਰਨਿੰਗਵੀ ਇਸ ਸਮੇਂ ਬਾਕਸ ਆਫਿਸ ਤੇ ਜਾਦੂ ਕਰ ਰਹੀ ਹੈ।

ਬੱਬਰ ਇੱਕ ਐਕਸ਼ਨਡਰਾਮਾ ਹੋਵੇਗਾ, ਇਸ ਦਾ ਅੰਦਾਜ਼ਾ ਐਕਟਰ ਵੱਲੋਂ ਸ਼ੇਅਰ ਕੀਤੇ ਗਏ ਫਿਲਮ ਦੇ ਪੋਸਟਰਾਂ ਤੋਂ ਪਤਾ ਚੱਲਦਾ ਹੈ। ਅੰਮ੍ਰਿਤ ਮਾਨ ਦੇ ਕਿਰਦਾਰ ਦੀ ਤਾਜ਼ਾ ਝਲਕ ਉਸ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤੀ ਤਾਜ਼ਾ ਪੋਸਟ ਵਿੱਚ ਵੀ ਦੇਖੀ ਜਾ ਸਕਦੀ ਹੈ।

ਅਸੀਂ ਪਹਿਲਾਂ ਹੀ ਅੰਮ੍ਰਿਤ ਮਾਨ ਨੂੰ ‘ਚੰਨਾ ਮੇਰਿਆ’, ‘ਲੌਂਗ ਲਾਚੀ’ ਤੇ ‘ਆਟੇ ਦੀ ਚਿੜੀ’ ਵਰਗੀਆਂ ਫਿਲਮਾਂ ਵਿੱਚ ਬਤੌਰ ਅਦਾਕਾਰ ਦੇਖ ਚੁੱਕੇ ਹਾਂ ਅਤੇ ਹੁਣ ਸਮਾਂ ਹੈ ‘ਬੱਬਰ’ ਦਾ ਜੋ 11 ਮਾਰਚ, 2022 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਇਹ ਵੀ ਪੜ੍ਹੋ: ਅਭਿਨੰਦਨ ਨੂੰ ਵੀਰ ਚੱਕਰ ਦੇਣ ਮਗਰੋਂ ਪਾਕਿਸਤਾਨ ਦਾ ਦਾਅਵਾ, F-16 ਜਹਾਜ਼ ਤਾਂ ਡੇਗਿਆ ਹੀ ਨਹੀਂ ਸੀ…

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/retailer/

https://apps.apple.com/in/app/811114904

Supply hyperlink

RELATED ARTICLES

LEAVE A REPLY

Please enter your comment!
Please enter your name here

- Advertisment -

Most Popular